lefr-shape right-shape

ਪੰਜਾਬ ਬਚਾਓ ਹਸਤਾਖ਼ਰ ਲਹਿਰ ਤਹਿਤ,

ਪੰਜਾਬੀਆਂ ਨੂੰ ਵੰਗਾਰ। ਪੰਜਾਬ ਬਚਾਓ !

ਪੰਜਾਬ ਵਾਸੀਓ ਆਓ! ਗੱਲ ਪੰਜਾਬ ਦੀ ਕਰੀਏ,
ੳ- ਗੁਰਾਂ ਦੇ ਨਾਮ ਤੇ ਵੱਸਣ ਵਾਲੇ ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ, ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਵਾਲਾ ਸਮਾਜ ਸਿਰਜਣ ਦਾ ਨਾਅਰਾ ਬੁਲੰਦ ਕਰਦਿਆਂ, ਸਮੁੱਚੀ ਮਾਨਵਤਾ ਦੀ ਭਲਾਈ ਖਾਤਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਹਮੇਸ਼ਾਂ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ ਸਿਧਾਂਤ ਤੇ ਹੀ ਪਹਿਰਾ ਦਿੱਤਾ ਹੈ।

ਅ- ਜਿਸ ਦੀ ਹਰ ਪੱਖੋਂ ,ਹਰ ਵਰਗ ਲਈ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ, ਖੁਸ਼ਹਾਲੀ ਅਤੇ ਸੁਰੱਖਿਆ ਹੋਂਦ ਦੀ ਬਹਾਲੀ ਲਈ, ਬੇਗਮਪੁਰੇ ਵਾਲੇ ਮਹਾਂ ਪੰਜਾਬ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ-ਏ-ਖ਼ਾਲਸਾ ਦੇ ਨਿਜਾਮ ਹੇਠ ਖੜਾ ਕੀਤਾ।ਜੋ ਪੰਜਾਬ ਔਖੇ ਵੇਲ਼ੇ ਸਭ ਦਾ ਹੋਇਆ,ਪਰ ਪੰਜਾਬ ਦੇ ਔਖੇ ਦੌਰ ਵਿੱਚ ਪੰਜਾਬ ਦਾ ਕੋਈ ਨਾ ਹੋਇਆ।

ੲ- ਜਿਸ ਦੀ ਬਰਬਾਦੀ ਲਈ ੧੮੪੦ ਤੋਂ ਲੈ ਕੇ ਅੱਜ ਤੱਕ ਪੰਜਾਬ ਤੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ,ਲੀਡਰਾਂ, ਸ਼ਾਹੂਕਾਰ ਘਰਾਣਿਆਂ, ਕੁਰਸੀ, ਪੈਸੇ, ਸ਼ੋਹਰਤ ਦੀ ਭੁੱਖ ਖਾਤਰ ਬੇਜਮੀਰੇ ਡੋਗਰਿਆਂ ਵਾਲੀਆਂ ਕੋਝੀਆਂ ਚਾਲਾਂ ਚੱਲਦਿਆਂ,੧੯੪੭ ਚ ਪੰਜਾਬ ਦੇ ਟੋਟੇ ਕਰਕੇ ੧੦ ਲੱਖ ਪੰਜਾਬੀਆਂ ਦੀਆਂ ਜਾਨਾਂ ਲਈਆਂ, ਪੰਜਾਬ ਦੀਆਂ ਧੀਆਂ ਦੀ ਪੱਤ ਲੁੱਟੀ ਤੇ ਪੰਜਾਬ ਦਾ ਸਰਮਾਇਆ ਵੀ ਰੱਜ ਕੇ ਲੁੱਟਿਆ, ਫਿਰ ੧੯੬੬ - ੧੯੭੧ ਚ ਵੰਡ ਕਰਕੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ-ਹਿਮਾਚਲ-ਰਾਜਸਥਾਨ ਚ ਸ਼ਾਮਲ ਕਰਕੇ, ਚੰਡੀਗੜ੍ਹ ਸਮੇਤ ਪੰਜਾਬ ਦੇ ਪਾਣੀ ਖੋਹ ਲਏ ਗਏ। ਹਰੀ ਕ੍ਰਾਂਤੀ ਦੇ ਨਾਮ ਤੇ ਪੰਜਾਬ ਦੀ ਧਰਤੀ ਨੂੰ ਨਸ਼ੇੜੀ ਅਰ ਬੰਜਰ ਬਣਾ ਕੇ ਦਾਨੀ ਪੰਜਾਬ ਨੂੰ ਮੰਗਤਾ ਬਣਾਉਣ ਦਾ ਮੁੱਢ ਬੰਨ੍ਹਿਆ।

ਸ- ਪੰਜਾਬ ਦੀ ਨੌਜਵਾਨੀ ਨੂੰ ਅੱਤਵਾਦ-ਵੱਖਵਾਦ-ਗੈਂਗਸਟਰ-ਨਚਾਰ -ਨਸ਼ੇੜੀ-ਵਿਹਲੜ ਅਤੇ ਪ੍ਰਵਾਸ ਦੇ ਕੁਰਾਹੇ ਤੋਰਿਆ।

ਪੰਜਾਬ ਦਾ ਸ਼ੋਸ਼ਣ ਕਰਨ ਵਾਲੇ, ਪੰਜਾਬ ਵਿਰੋਧੀ ਅਨਸਰਾਂ ਖਿਲਾਫ, ਅਸੀਂ, ਪੰਜਾਬ ਬਚਾਓ ਹਸਤਾਖ਼ਰ ਲਹਿਰ ਦਾ ਅਗਾਜ਼ ਕਰਦੇ ਹੋਏ, ਦੁਨੀਆਂ ਭਰ ਵਿੱਚ ਵੱਸਣ ਵਾਲੇ ਪੰਜਾਬੀਆਂ ਨੂੰ ਵੰਗਾਰ ਪਾਉਂਦੇ ਹਾਂ ਕਿ ਪੰਜਾਬੀਓ ਆਓ! ਪੰਜਾਬ, ਪੰਜਾਬੀ, ਪੰਜਾਬੀਅਤ, ਦੀ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ,ਖੁਸ਼ਹਾਲੀ ਅਤੇ ਪਉਣ, ਪਾਣੀ,ਧਰਤੀ,ਕਿਸਾਨੀ, ਜਵਾਨੀ, ਸਿਹਤ, ਸਿੱਖਿਆ, ਅਜਮਤ, ਸਨਅਤ, ਸੁਰੱਖਿਆ, ਉੱਜਲੇ ਭਵਿੱਖ, ਹੋਂਦ ਦੀ ਬਰਕਰਾਰੀ ਖਾਤਰ, ਪੰਜਾਬ ਵਿੱਚ ਸੰਵਿਧਾਨ, ਕਾਨੂੰਨ, ਜਮਹੂਰੀਅਤ ਦੀ ਬਹਾਲੀ ਵਾਸਤੇ, ਭ੍ਰਿਸ਼ਟ ਸਰਕਾਰਾਂ, ਸਿਆਸੀ ਪਾਰਟੀਆਂ, ਲੀਡਰਾਂ,ਅਫਸਰਾਂ ਵਿਰੁੱਧ, ਨਸ਼ਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਜਾਤੀਵਾਦ ਦੇ ਕੋਹੜ ਅਤੇ ਪੰਜਾਬ ਸਿਰ ਚੜ੍ਹੇ ਤਿੰਨ ਲੱਖ ਕਰੋੜ ਕਰਜੇ ਦੇ ਖਾਤਮੇ ਲਈ, ਪੰਜਾਬ ਬਚਾਓ ਹਸਤਾਖ਼ਰ ਲਹਿਰ ਦਾ ਹਿੱਸਾ ਬਣੋ! ਪੰਜਾਬ ਬਚਾਓ ਹਸਤਾਖ਼ਰ ਲਹਿਰ ਨੂੰ ਘਰ-ਘਰ ਪਹੁੰਚਾਓ-ਰੁੜਦਾ ਜਾਂਦਾ ਪੰਜਾਬ ਬਚਾਓ !

ਪੰਜਾਬ ਬਚਾਓ ਪ੍ਰਣ ਪੱਤਰ:

ਉਪਰੋਕਤ ਲਿਖਤ ਪੰਜਾਬ ਬਚਾਓ, ਹਸਤਾਖ਼ਰ ਲਹਿਰ ਨੂੰ, ਮੈਂ ਪੂਰੇ ਹੋਸ਼ੋ-ਹਵਾਸ ਵਿੱਚ ਪੜ੍ਹ ਲਿਆ ਹੈ, ਜਿਸ ਵਾਸਤੇ, ਜਿੱਥੇ ਮੇਰਾ ਤਨ ਮਨ ਧਨ ਕਰਕੇ ਇਸ ਲਹਿਰ ਨਾਲ ਤੁਰਨ ਦਾ ਅਹਿਦ ਹੈ, ਉੱਥੇ ਮੈਂ ਪੰਜਾਬ ਖਾਤਰ ਬਿਨਾ ਕਿਸੇ ਡਰ, ਭੈਅ ਜਾਂ ਮੁਫਤ ਦੇ ਪਾਣੀ, ਬਿਜਲੀ,ਆਟਾ ਦਾਲ ਸਕੀਮ, ਯਾਤਰਾਵਾਂ, ਨਸ਼ਾ, ਰਿਸ਼ਵਤ ਅਤੇ ਹੋਰ ਹਰ ਤਰਾਂ ਦੇ ਦਿੱਤੇ ਜਾ ਰਹੇ ਲਾਲਚਾਂ ਦਾ ਮੁਕੰਮਲ ਬਾਈਕਾਟ ਕਰਦਾ ਹਾਂ /ਕਰਦੀ ਹਾਂ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥



Sikh Sadbhavna Dal

Contact Us
Whatsapp No - 94780-61445

SIKH SADBHAWNA DAL
SULTANWIND, AMRITSAR, PUNJAB–143001

Bhai Iqbal Singh - 98148-98461

Official No - +91 - 94780 61448