Bhai Dalbir Singh Ji, Became the First Member of Sikh Harmony Dal

BECOME OUR MEMBER

Our Programs

ਗੁਰਦੁਆਰਾ ਪ੍ਰਬੰਧ

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਕੰਮ ਕਰਦਿਆਂ ਗੁਰਦੁਆਰਾ ਪ੍ਰਬੰਧ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ।।

ਗੁਰਮਤਿ ਵਿੱਦਿਆ

ਗੁਰਮਤਿ ਦੀਆਂ ਆਫ-ਲਾਈਨ ਅਤੇ ਆਨ-ਲਾਈਨ ਕਲਾਸਾਂ ਦਾ ਪ੍ਰਬੰਧ ।

ਅੰਮ੍ਰਿਤ ਸੰਚਾਰ

ਗੁਰਮਤਿ ਸਮਾਗਮਾਂ ਵਿੱਚ ਅੰਮ੍ਰਿਤ ਸੰਚਾਰ ਦਾ ਪ੍ਬੰਧ।

sword

ਗੁਰਮਤਿ ਸਮਾਗਮ

ਵੱਖ-ਵੱਖ ਸਮਿਆਂ ਤੇ ਗੁਰਮਤਿ ਸਮਾਗਮਾਂ ਦਾ ਪ੍ਰਬੰਧ ।

ਨਸ਼ਾ ਉਨਮੂਲਨ

ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਨਸ਼ਾ ਉਨਮੂਲਨ ਅਤੇ ਹੋਰ ਜਾਗਰੂਕਤਾ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ।

ਸਮਾਜਿਕ ਚੇਤਨਾ ਲਹਿਰ

ਸਮਾਜ ਦੇ ਲੋਕਾਂ ਨੂੰ ਓਹਨਾਂ ਦੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਕਰਵਾ ਕੇ ਲੋੜੀਂਦੇ ਸਹਾਇਤਾ ਕਰਨੀ ।

Mission & Vision

vadalaji

ਮੁਖ ੳਦੇਸ਼ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਮਨੁੱਖੀ ਏਕਤਾ ਦਾ ਪ੍ਰਸਾਰ ਕਰਨਾ ਤਾਂ ਕਿ ਸਦੀਆਂ ਤੋਂ ਲਤਾੜੀ ਜਾਂਦੀ ਮਨੁੱਖਤਾ ਅਤੇ ਸੰਘਰਸ਼ਸ਼ੀਲ ਘੱਟ ਗਿਣਤੀ ਕੌਮਾਂ ਵੀ ਅਜਾਦ ਫਿਜ਼ਾ ਦਾ ਨਿੱਘ ਮਾਣ ਸਕਣ । ਇਸ ਲਈ ਸਿੱਖ ਸਦਭਾਵਨਾ ਦਲ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਕਰਦਾ ਹੋਇਆ ਬੇਗਮ ਪੁਰਾ ਸ਼ਹਿਰ ਕੋ ਨਾਉ ਦੀ ਸਥਾਪਨਾ ਕਰਨ ਨੂੰ ਸਿੱਖਨੀਤੀ ਅਨੁਸਾਰ ਆਪਣਾ ਨਿਸ਼ਾਨਾ ਮਨਦਾ ਹੈ। ਸਿੱਖ ਪੰਥ ਦੀ ਨਿਵੇਕਲੀ, ਸਰਬੱਤ ਦੇ ਭਲੇ ਲਈ ਖਾਲਸਾਈ ਹੋਂਦ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਸਭੇ ਸਾਂਝੀਵਾਲ ਸਦਾਇਨਿ ਦੇ ਅਧਾਰ ਤੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਗਿਆਨ ਦੀ ਗੁਰਮਤਿ ਅਨੁਸਾਰ ਸਿਰਜਣਾ ਕਰਕੇ ਪਹਿਰਾ ਦੇਣਾ ।

News & Events

Agenda

lefr-shape right-shape

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਲੋੜ ਕਿਉਂ?


ਗੁਰੂ ਪਿਆਰੀ ਸਾਧ ਸੰਗਤ ਜੀਓ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਗੁਰਦੁਆਰਾ, ਗੁਰੂ ਦਾ ਘਰ, ਸਿੱਖਾਂ ਦਾ ਧਾਰਮਿਕ ਅਸਥਾਨ- ਉਹ ਅਹਿਲੇ-ਮੁਕਾਮ, ਜਿੱਥੇ ਅਹਿਲੇ-ਕਲਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਅਤੇ ਅਹਿਲੇ-ਨਿਜ਼ਾਮ ਖ਼ਾਲਸਾ ਪੰਥ ਹੈ, ਜਿਸ ਨੂੰ ਦਸ ਗੁਰੂ ਸਾਹਿਬਾਨ ਵਲੋਂ ਅਣਥੱਕ ਘਾਲਣਾ ਘਾਲ, ਕੁਰਬਾਨੀਆਂ ਕਰਕੇ, ਪਾਏ ਵਡਮੁੱਲੇ ਯੋਗਦਾਨ ਸਦਕਾ ਮਨੁੱਖਤਾ ਦੇ ਭਲੇ ਹਿੱਤ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੋਂਦ ਵਿਚ ਲਿਆਂਦਾ ਗਿਆ ਤਾਂ ਕਿ ਸਦੀਆਂ ਤੋਂ ਪਿਤਾ ਪੁਰਖੀ ਪਰੰਪਰਾਵਾਦੀ ਕਾਬਜ਼ ਲੋਕਾਂ ਦੇ ਜਬਰ ਜ਼ੁਲਮ ਦਾ ਸ਼ਿਕਾਰ ਸਤਾਈ ਹੋਈ ਲੋਕਾਈ ਵੀ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਤੌਰ 'ਤੇ ਸਦੀਵ ਕਾਲ ਮਨੁੱਖਤਾ ਦੇ ਖੇਮੇ 'ਚ ਆਜ਼ਾਦ ਫ਼ਿਜ਼ਾ ਦਾ ਨਿੱਘ ਮਾਣਦੀ ਰਹੇ।

ਗੁਰਦੁਆਰਾ, ਹਿੰਦੂ, ਮੁਸਲਮਾਨ, ਸਿੱਖ, ਇਸਾਈ, ਜੈਨੀ, ਬੋਧੀ, ਪਾਰਸੀ, ਸਭ ਵਾਸਤੇ ਸਰਬ-ਸਾਂਝੀਵਾਲਤਾ ਦਾ ਪ੍ਰਤੀਕ, ਸਮੁੱਚੀ ਮਾਨਵਤਾ ਦਾ ਕਲਿਆਣਕਾਰੀ ਹੈ। ਵਿਦਿਆਰਥੀ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ ਹੈ। ਭੁੱਖਿਆਂ ਲਈ ਅੰਨ ਪੂਰਣਾ, ਬਿਮਾਰ ਲਈ ਦਵਾਖਾਨਾ, ਮੁਸਾਫ਼ਰ ਲਈ ਵਿਸ਼ਰਾਮਘਰ, ਇਸਤਰੀ ਜਾਤੀ ਲਈ ਪੱਤ ਰੱਖਣ ਲਈ ਲੋਹਮਈ ਦੁਰਗ ਖ਼ਾਲਸਾ, ਦਰ ਆਏ ਸਵਾਲੀ ਤੇ ਲੋੜਵੰਦ ਲਈ ਮਦਦਗਾਰ, ਜ਼ਾਲਮ ਲਈ ਤਲਵਾਰ, ਜ਼ੁਲਮ ਲਈ ਵੰਗਾਰ ਅਤੇ ਮਜ਼ਲੂਮ ਲਈ ਪਹਿਰੇਦਾਰ ਹੈ।

ਸਤਿਗੁਰਾਂ ਵੇਲੇ ਜਾਂ ਬੁੱਢਾ ਦਲ ਸਮੇਂ ਗੁਰੂ-ਘਰਾਂ ਦੀ ਸੇਵਾ ਦਾ ਖ਼ਾਸ ਖਿਆਲ ਰੱਖਦਿਆਂ ਗੁਰਦੁਆਰਾ ਸੇਵਾਦਾਰ,ਪ੍ਰਚਾਰਕ ਜਾਂ ਪ੍ਰਬੰਧਕ ਵਿਦਵਾਨ, ਗੁਰਮਤਿ ਵਿਚ ਪੱਕੇ, ਉੱਚੇ-ਸੁੱਚੇ ਆਚਰਣ ਦੇ ਧਾਰਨੀ ਪੰਚਾਇਤੀ ਗੁਣਾਂ ਵਾਲੇ ਹੀ ਹੋਇਆ ਕਰਦੇ ਸਨ। ਸਮੇਂ ਦੀ ਗਰਦਿਸ਼ ਨੇ ਜੇ ਕਿਤੇ ਸਿੱਖੀ ਸਿਧਾਂਤਾਂ ਦੇ ਕਤਲ ਜਾਂ ਪਿਤਾ ਪੁਰਖੀ ਸੋਚ ਨੂੰ ਕਾਬਜ਼ ਕਰਵਾਉਣ ਲਈ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਗੁਰੂ-ਘਰਾਂ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਚੰਦੂ, ਜਹਾਂਗੀਰ, ਪ੍ਰਿਥੀ ਚੰਦ, ਚੰਦ, ਰਾਮਰਾਈਏ, ਧੀਰਮੱਲੀਏ, ਨਰੈਣੂ ਮਹੰਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਅਤੇ ਸਿੱਖੀ ਸਿਧਾਂਤਾਂ ਦੀ ਬਹਾਲੀ ਗੁਰੂ-ਘਰਾਂ ਦੀ ਸੇਵਾ ਸੰਭਾਲ ਤੇ ਪ੍ਰਚਾਰ ਪ੍ਰਸਾਰ ਬਹਾਲ ਰੱਖਣ ਲਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਗੁਰੂ ਦੇ

akal-takhat

ਪ੍ਰੀਤਵਾਨ ਦਰ-ਪ੍ਰਵਾਨ ਹੋਏ ਪੂਰਨ ਗੁਰਸਿੱਖ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਰਾਹੀਂ ਸੰਗਤਾਂ ਨੂੰ ਸੁਚੇਤ ਕਰਦੇ ਰਹੇ। ਜਿਸ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਕੁਰਬਾਨੀਆਂ ਕਰਕੇ ਸ਼ਹੀਦੀ ਦਾ ਜਾਮ ਪੀ ਗਏ। ਅਜੋਕੇ ਸਮੇਂ ਅੰਦਰ ਵੇਖਿਆ ਜਾਵੇ ਤਾਂ ਚੰਗਿਆਈ ਦੀ ਚੁੱਪ ਨੇ ਜਾਂ ਚੰਗੇ ਲੋਕਾਂ ਦੀ ਚੁੱਪ ਨੇ ਬੁਰੇ ਲੋਕਾਂ ਜਾਂ ਬੁਰੀ ਸੋਚ ਨੂੰ ਮੁੜ ਗੁਰਦੁਆਰਿਆਂ ਅੰਦਰ ਕਾਬਜ਼ ਹੋਣ ਲਈ ਸਮਾਂ ਦਿੱਤਾ, ਜਿਸ ਨੇ ਹਾਲਤ ਅੱਜ ਮੁੜ ਨਰੈਣੂ ਮਹੰਤਾਂ ਵਾਲੀ ਕਰ ਦਿੱਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅਗਨ ਭੇਟ ਹੋਣਾ, ਪੰਜ ਤਖ਼ਤਾਂ, ਪੰਜ ਪਿਆਰਿਆਂ ਦੇ ਸਰਬਉੱਚ ਸਿਧਾਂਤ ਨੂੰ ਸੱਟ ਵੱਜਣੀ, ਇਨ੍ਹਾਂ ਸਾਰੀਆਂ ਘਟਨਾਵਾਂ ਦੇ ਮੱਦੇਨਜ਼ਰ ਤੇ ਸਾਡੇ ਬਹੁਗਿਣਤੀ ਇਕੱਠ, ਧਰਨੇ, ਭੁੱਖ-ਹੜਤਾਲਾਂ ਤੇ ਮੰਗ-ਪੱਤਰਾਂ ਦੀ ਦਸ਼ਾ ਤੇ ਦਿਸ਼ਾਹੀਣ ਤੋਂ ਸਬਕ ਲੈਂਦਿਆਂ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਸਿੱਖ ਸਦਭਾਵਨਾ ਦਲ ਹੋਂਦ ਵਿਚ ਆਇਆ, ਜਿਸ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ‘ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਬਹਾਲੀ, ਗੁਰ ਦੀ ਗੋਲਕ ਦੀ ਲੁੱਟ ਤੇ ਰਾਜਸੀ ਲੋਕਾਂ ਸਮੇਤ ਬੱਜਰ ਕੁਰਹਿਤੀਆਂ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢਣ ਅਤੇ ਸਿੱਖ ਪੰਥ ਦੇ ਹੱਥਾਂ 'ਚ ਲੋਕਤੰਤਰੀ ਢੰਗ ਨਾਲ ਗੁਰੂ ਘਰਾਂ ਤੇ ਖ਼ਤ ਸਾਹਿਬਾਨਾਂ ਦੇ ਗੁਰਮਤਿ ਅਨੁਸਾਰ ਸੁਚੱਜੇ ਪ੍ਰਬੰਧ ਦੀ ਸੇਵਾ ਸੰਭਾਲ ਦੇਣ ਤੇ ਸਿੱਖਨੀਤੀ ਨੂੰ ਪ੍ਰਚੰਡ ਕਰਕੇ ਸਦੀਵੀਂ ਤੌਰ 'ਤੇ ਬਹਾਲ ਕੀਤਾ ਜਾ ਸਕੇ।

KNOW MORE

Latest News

Sikh Sadbhavna Dal

Contact Us
Whatsapp No - 94780-61445

SIKH SADBHAWNA DAL
SULTANWIND, AMRITSAR, PUNJAB–143001

Bhai Iqbal Singh - 98148-98461

Official No - +91 - 94780 61448